BOOKS CATEGORIESSGGS-1-5 (Hath Likhat) Samwat 1847 (Year 1792) Kapoorgarh part-1
Share this Book
1

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਸੰਮਤ 1847 (ਸੰਨ 1792), ਕਪੂਰਗੜ੍ਹ

ਭਾਗ -1

ਰਾਜਾ ਨਾਭਾ ਨੇ ਆਪਣੀ ਰਿਆਸਤ ਅਧੀਨ ਆ ਚੁਕੇ ਇਸ ਦੇ ਕਿਲ੍ਹੇ ਵਿੱਚ ਬਾਬਾ ਨਾਥਾ ਸਿੰਘ ਜੀ ਨੂੰ ਸੰਮਤ 1840 ਵਿੱਚ ਨਿਵਾਸ ਕਰਵਾਇਆ।ਅੱਜ ਕਲ ਇਸ ਸਥਾਨ ਤੇ ਕਿਲ੍ਹਾ ਤਾਂ ਸਿਰਫ਼ ਖੰਡਰਾਤ ਦੇ ਰੂਪ ਵਿੱਚ ਹੀ ਬਚਿਆ ਹੈ ਪਰ ਇੱਕ ਨਵਾਂ ਗੁਰਦੁਆਰਾ ਬਾਬਾ ਨਾਥਾ ਸਿੰਘ ਜੀ ਦੇ ਨਾਮ ਤੇ ਪੁਰਾਤਨ ਕਿਲ੍ਹੇ ਨੂੰ ਕਾਫੀ ਨੁਕਸਾਨ ਪਹੁੰਚਾ ਕੇ ਕਾਰ ਸੇਵਾ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਵਾਇਆ ਹੈ।

ਇਸ ਕਿਲ੍ਹੇ ਵਿੱਚੋਂ ਸਿੱਖ ਕੌਮ ਦਾ ਬਹੁਤ ਸਾਰਾ ਦੁਰਲਭ ਖ਼ਜ਼ਾਨਾ ਹਾਸਲ ਹੋਇਆ ਹੈ। ਜਿਸ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਸੁੰਦਰ ਬੀੜ, ਇੱਕ ਦਸਮ ਗ੍ਰੰਥ ਕਹੀ ਜਾਂਦੀ ਪੁਸਤਕ, ਗੁਰੂ ਸਾਹਿਬ ਦੇ ਸ਼ਸਤਰ, ਆਦਿ ਪ੍ਰਮੁੱਖ ਹਨ।

ਬਾਣੀ ਦੀ ਸਮਾਪਤੀ ਰਾਗ ਮਾਲਾ ਤੇ ਹੀ ਹੁੰਦੀ ਹੈ। ਰਾਗ ਮਾਲਾ ਤੋਂ ਬਾਅਦ ਸਿਆਹੀ ਦੀ ਵਿਧੀ ਦੱਸੀ ਹੈ ਤੇ ਇਸ ਤੋਂ ਉਪਰੰਤ ਨੌਂ ਪਾਤਸ਼ਾਹੀਆਂ ਦੇ ਜੋਤੀ ਜੋਤਿ ਸਮਾਵਨ ਦਾ ਵੇਰਵਾ ਦਰਜਾ ਹੈ। ਇਹ ਚੇਤੇ ਰੱਖਣਾ ਜਰੂਰੀ ਹੈ ਕਿ ਇਹ ਬੀੜ ਸਾਹਿਬ ਵੀ ਦਮਦਮੀ ਬੀੜ ਸਾਹਿਬ ਦਾ ਉਤਾਰਾ ਨਹੀਂ ਹੈ, ਅਰਥਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕਰਵਾਈ ਅਤੇ ਗੁਰਗੱਦੀ ਪ੍ਰਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਹੈ। ਕਰਕੇ ਵੈਬ ਸਾਈਟ ਤੇ ਜਲਦ ਖੁੱਲਣ ਅਤੇ ਆਸਾਨੀ ਨਾਲ ਪੜ੍ਹਿਆ ਜਾ ਸਕੇ ਦੀ ਸਹੂਲਤ ਨੂੰ ਮੁੱਖ ਰੱਖ ਕੇ ਇਸ ਦੇ 7 ਭਾਗ ਕਰਕੇ ਇਸ ਨੂੰ ਵੈਬ ਸਾਈਟ ਤੇ ਦਿੱਤਾ ਜਾ ਰਿਹਾ ਹੈ। 

ਮੇਰਾ ਜਤਨ ਪੰਥਕ ਸਰਮਾਏ ਨੂੰ ਡਿਜ਼ੀਟਲੀ ਸੰਭਾਲ ਕੇ ਅਤੇ ਉਸ ਦਾ ਕੰਪਊਟਰੀਕਰਨ ਕਰਕੇ ਆਉਣ ਵਾਲੀਆਂ ਪੜ੍ਹੀਆਂ ਤਕ ਪਹੁੰਚਾਣਾ ਅਤੇ ਬਚਾਉਣਾ ਵੀ ਹੈ। ਦਾਸ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਇਸ ਸਾਰੇ ਜਤਨ ਹੁਣ ਤਕ ਦਾਸ ਆਪਣੀ ਕਿਰਤ ਕਮਾਈ ਰਾਹੀਂ ਹੀ ਕਰ ਰਿਹਾ ਹੈ। ਇਸ ਹਿਤ ਕਿਸੇ ਤੋਂ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ। 
ਅਗਰ ਕੋਈ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਸਵਾਗਤ ਹੈ ਅਤੇ ਉਸ ਦੇ ਸਹਿਯੋਗ ਲਈ ਧੰਨਵਾਦ ਸਹਿਤ ਜ਼ਿਕਰ ਵੀ ਕੀਤਾ ਜਾਵੇਗਾ। ਬਹੁਤ ਕੁਝ ਝੂਠ ਬੋਲਿਆ ਜਾ ਰਿਹਾ ਹੈ ਜਿਸ ਕਰਕੇ ਦਾਸ ਇਹ ਲਿੱਖਣ ਲਈ ਮਜਬੂਰ ਕੀਤਾ ਗਿਆ ਹੈ। ਥਾਂ ਪਰ ਥਾਂ ਪਈਆਂ ਸਮੂਹ ਹੱਥ ਲਿਖਤਾਂ ਨੂੰ ਪਹਿਲਾਂ ਉਨ੍ਹਾਂ ਥਾਵਾਂ ਤੇ ਟੀਮ ਲੈ ਕੇ ਜਾਣਾਂ, ਫਿਰ ਹਾਈ ਪਿਕਸਲ ਪ੍ਰੋਫੈਸ਼ਨਲ ਕੈਮਰਿਆਂ ਨਾਲ ਡਿਜ਼ੀਟਲ ਫੋਟੋਗ੍ਰਾਫੀ ਕਰਨ, ਫਿਰ ਉਨ੍ਹਾਂ ਦਾ ਅਧਿਅਨ ਕਰਨਾ, ਫਿਰ ਕੰਪਿਊਟਰੀਕਿਰਤ ਕਰਨਾ,  ਇਸ ਤੋਂ ਬਾਅਦ ਇਨ੍ਹਾਂ ਵੱਡੀਆਂ ਫਾਈਲਾਂ ਨੂੰ ਨੈਟ ਤੇ ਚਾੜ੍ਹਨ ਦੇ ਖਰਚੇ ਕਰਨੇ ਆਦਿ....ਇਸ ਪ੍ਰਕਿਰਿਆਂ ਦੇ ਕੁਝ ਪੜਾਅ ਹਨ ਜੋ ਇਸ ਬਹੁਤ ਹੀ ਖ਼ਰਚੀਲੇ ਕੰਮ ਲਈ ਹਾਲੇ ਤਕ ਕਿਸੇ ਪਾਸੇ ਤੋਂ ਵੀ ਕੋਈ ਸਹਿਯੋਗ ਨਹੀਂ ਮਿਲਿਆਂ ਹੈ। 
SGGS-1-5 (Hath Likhat) Samwat 1847 Kapoorgarh part-2
Share this Book
2

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਸੰਮਤ 1847, ਕਪੂਰਗੜ੍ਹ

ਭਾਗ-2SGGS-1-5 (Hath Likhat) Samwat 1847 Kapoorgarh part-3
Share this Book
3

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਸੰਮਤ 1847, ਕਪੂਰਗੜ੍ਹ

ਭਾਗ -3
SGGS-1-5 (Hath Likhat) Samwat 1847 Kapoorgarh part-4
Share this Book
4

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਸੰਮਤ 1847, ਕਪੂਰਗੜ੍ਹ

ਭਾਗ -4
SGGS-1-5 (Hath Likhat) Samwat 1847 Kapoorgarh part-5
Share this Book
5

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਸੰਮਤ 1847, ਕਪੂਰਗੜ੍ਹ

SGGS-1-5

ਭਾਗ -5
SGGS-1-5 (Hath Likhat) Samwat 1847 Kapoorgarh part-6
Share this Book
6

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਸੰਮਤ 1847, ਕਪੂਰਗੜ੍ਹ

SGGS-1-5

ਭਾਗ -6
SGGS-1-5 (Hath Likhat) Samwat 1847 Kapoorgarh part-7
Share this Book
7

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਸੰਮਤ 1847, ਕਪੂਰਗੜ੍ਹ

SGGS-1-5

ਭਾਗ -7
1-7 of 7Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by